ਜਲੰਧਰ — ਹੱਥਾਂ ਪੈਰਾਂ ਦੀ ਵੈਕਸ ਦੇ ਨਾਲ-ਨਾਲ ਬਿਕਨੀ ਵੈਕਸ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸਰੀਰ ਦਾ ਬਹੁਤ ਹੀ ਨਾਜ਼ੁਕ ਹਿੱਸਾ ਹੁੰਦਾ ਹੈ। ਜੇਕਰ ਇਨ੍ਹਾਂ ਅੰਗਾਂ ਦੀ ਸਫਾਈ ਚੰਗੀ ਤਰ੍ਹਾਂ ਨਾ ਕੀਤੀ ਜਾਵੇ ਤਾਂ ਇਸ ਜਗ੍ਹਾਂ ਐਲਰਜੀ ਹੋ ਸਕਦੀ ਹੈ ਅਤੇ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਵਧੀਆ ਸ਼ੇਵ ਕਰਨਾ ਚਾਹੁੰਦੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ।
ਰੇਜ਼ਰ
ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਜਿਸ ਰੇਜਰ ਦਾ ਇਸਤੇਮਾਲ ਹੱਥਾਂ-ਪੈਰਾਂ ਦੀ ਸ਼ੇਵਿੰਗ ਲਈ ਇਸਤੇਮਾਲ ਕਰਦੇ ਹੋ ਉਸ ਰੇਜ਼ਰ ਨੂੰ 'ਬਿਕਨੀ ਏਰਿਆ' 'ਤੇ ਇਸਤੇਮਾਲ ਨਾ ਕਰੋ।
ਕੈਂਚੀ
ਬਿਕਨੀ ਵੈਕਸ ਕਰਦੇ ਸਮੇਂ ਸਭ ਤੋਂ ਪਹਿਲਾਂ ਕੈਂਚੀ ਨਾਲ ਵੱਡੇ-ਵੱਡੇ ਵਾਲਾਂ ਦੀ ਕਟਾਈ ਕਰ ਲਓ।
ਉਸੇ ਵੇਲੇ ਸ਼ੇਵਿੰਗ ਨਾ ਕਰੋ
ਵਾਲ ਕੱਟਣ ਤੋਂ 5-10 ਮਿੰਟ ਪਹਿਲਾਂ ਹੀ ਕੋਸੇ ਪਾਣੀ ਨਾਲ 'ਬਿਕਨੀ ਏਰਿਆ' ਧੋ ਕੇ ਛੋੜ ਦਿਓ। ਜਿਸ ਨਾਲ ਵਾਲ ਨਰਮ ਹੋ ਜਾਣਗੇ ਅਤੇ ਸ਼ੇਵ ਕਰਦੇ ਸਮੇਂ ਅਸਾਨੀ ਹੋਵੇਗੀ।
੍ਰੋਸ਼ੇਵਿੰਗ ਕ੍ਰੀਮ
'ਬਿਕਨੀ ਏਰਿਆ' ਲਈ ਚੰਗੀ ਕਿਸਮ ਦੀ ਸ਼ੇਵਿੰਗ ਕ੍ਰੀਮ ਦੀ ਹੀ ਵਰਤੋਂ ਕਰਕੇ ਹੀ ਸ਼ੇਵ ਕਰੋ।
ਮੌਸਚਰਾਈਜ਼ਰ
ਸ਼ੇਵਿੰਗ ਕਰਨ ਦੇ ਬਾਅਦ ਚਮੜੀ ਰੁੱਖੀ ਹੋ ਜਾਂਦੀ ਹੈ, ਇਸ ਲਈ ਸ਼ੇਵ ਕਰਨ ਦੇ ਬਾਅਦ ਮੌਸਚਰਾਈਜ਼ਰ ਜ਼ਰੂਰ ਲਗਾਓ।
ਹੱਥਾਂ ਦੀ ਕੋਮਲਤਾ ਬਰਕਰਾਰ ਰੱਖੋ, ਘਰ ਦੇ ਬਣੇ 'ਸੈਨੀਟਾਈਜ਼ਰ' ਨਾਲ
NEXT STORY